Wednesday, April 8, 2020

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ। 730-13

ਸਾਡੀ ਸੱਭਿਅਤਾ ਸਾਡੀ ਬੋਲੀ ਸਾਡਾ ਵਿਰਸਾ ਸਾਡਾ ਪਹਿਰਾਵਾ, ਸਾਡੇ ਲੋਕ, ਸਾਡੀ ਧਰਤੀ।  ਆਖਿਰ ਹੈ ਕਿ ਇਹ ਆਪਣਾਪਨ? ਜਦੋ ਮਨੁੱਖ ਪੈਦਾ ਹੁੰਦਾ ਹੈ ਤਾ ਉਸਨੂੰ ਇਕ ਪਹਿਚਾਣ ਦਿਤੀ ਜਾਂਦੀ ਹੈ।  ਇਕ ਨਾਮ ਜਿਹੜਾ ਕਿ ਉਸਨੂੰ ਬਾਕੀਆਂ ਤੋਂ ਅਲੱਗ ਕਰ ਦਿੰਦਾ ਹੈ, ਫੇਰ ਜਨਮ ਲੈਂਦੀ ਹੈ ਇਕ sense of belonging. ਮੇਰਾ ਪਿੰਡ, ਮੇਰਾ ਸਕੂਲ ਮੇਰੇ ਰਿਸ਼ਤੇਦਾਰ ਤੇ ਬਾਕੀ ..... ਓਪਰੇ ਹੋ ਜਾਂਦੇ ਹਨ ਜਿਹਨਾਂ ਕੋਲ ਜਾਵੋਗੇ ਤਾ ਮਾਉ ਆ ਜਾਊਗਾ।  ਫੇਰ ਇਹੀ ਫਰਕ ਵੱਡੇ ਹੁੰਦੇ-ਹੁੰਦੇ ਧਾਰਮਿਕ ਤੇ ਰਾਜਸਿਕ ਪਹਿਚਾਣ ਵੀ ਬਣ ਜਾਂਦੇ ਨੇ।  ਬਹੁਤ ਵਾਰ ਜਿਸਨੂੰ ਅਸੀਂ ਆਪਣੀ ਨਿੱਜੀ ਵਿਚਾਰਧਾਰਾ ਮੰਨੀ ਬੈਠੇ ਹੁੰਦੇ ਆ ਉਹ ਸਿਰਫ ਇਕ ਸਾਡੇ ਆਲੇ ਦੁਆਲੇ ਦਾ ਪ੍ਰਤੀਬਿੰਬ ਮਾਤਰ ਹੁੰਦਾ ਹੈ ਹੋਰ ਕੁਝ ਨਹੀਂ। ਲੋਕ ਪਤਾ ਨਹੀਂ ਕਿੰਨੀ ਮਾਰਕੁੱਟ ਤੇ ਦਹਿਸ਼ਤਗਰਦੀ ਸਿਰਫ ਇਸੇ ਫਰਕ ਨੂੰ ਅਸਲੀਅਤ ਜਾਣ ਕੇ ਕਰ ਦਿੰਦੇ ਨੇ। ਬਹੁਤ ਸਾਲ ਜਾਂ ਸਾਰੀ ਉਮਰ ਇਹ ਨਫਰਤ ਸੀਨੇ ਅੰਦਰ ਸੁਲਗਦੀ ਰਹਿੰਦੀ ਹੈ ਪਰ ਜਾਂਦੀ ਨਹੀਂ ਜਿੰਨੇ ਮਰਜੀ ਉਪਦੇਸ਼ ਸੁਣੀ ਜਾਈਏ।

ਗੱਲੀ ਜੋਗ ਨਾ ਹੋਈ।  

ਇਹ ਸ਼ਬਦ ਸੁਨ ਕੇ ਕੁਝ ਯਾਦ ਆਉਂਦਾ ਹੈ। ਅਸੀਂ ਵੀ ਬਹੁਤ ਵਾਰ ਅਜਿਹੇ ਫਰਕ ਪਾਲ ਲੈਂਦੇ ਹਾਂ ਕੇ ਆਪਣੀ ਮਿੱਟੀ, ਕੌਮ ਜਾ ਦੇਸ਼ ਲਈ ਵਫ਼ਾਦਾਰੀ ਦੀ ਕਸਵਟੀ ਦੂਸਰੇ ਪ੍ਰਤੀ ਨਫਰਤ ਬਣ ਜਾਂਦੀ ਹੈ।  ਜਿਵੇ ਕੇ ਅਸੀਂ ਅੰਗਰੇਜ਼ ਪ੍ਰਤੀ ਨਫਰਤ ਨੂੰ ਦੇਸ਼ ਭਗਤੀ ਮੰਨ ਲੈਂਦੇ ਹਾਂ।  ਪਾਰ ਜਿਹੜੇ ਲੋਕ ਉਸ ਵੇਲੇ ਸੰਘਰਸ਼ ਕਰ ਰਹੇ ਸੀ ਓਹਨਾ ਨੇ ਕਦੀ ਅਜੇਹੀ ਭਾਵਨਾ ਨਹੀਂ ਰੱਖੀ।  ਫੇਰ ਉਹ ਭਾਵੇਂ ਗਾਂਧੀ ਸੀ ਜਾਂ ਊਧਮ ਸਿੰਘ। ਨਾ ਤਾ ਗਾਂਧੀਜੀ ਸਾਰੇ ਅੰਗਰੇਜਾਂ ਖਿਲਾਫ ਸਨ ਤੇ ਨਾ ਹੀ ਊਧਮ ਸਿੰਘ ਸਾਰੇ ਗੋਰਿਆਂ ਨੂੰ ਮਾਰਨ ਆਇਆ ਸੀ। ਦੋਵੇ ਸੋਚ ਵਿੱਚ ਇਕ ਦੂਜੇ ਦੇ ਉਲਟ ਪ੍ਰਤੀਤ ਹੁੰਦੇ ਨੇ ਪਰ ਇਸ ਗੱਲ ਤੇ ਦੋਵਾਂ ਦੀ ਰਾਏ ਇਕੋ ਜਿਹੀ ਹੈ। ਜਾਲਿਮ ਕਿਸੇ ਵੀ ਜਗ੍ਹਾ ਹੋ ਸਕਦੇ ਨੇ।
ਫਿਰਕਾਪ੍ਰਸਤੀ ਸਿਰਫ ਇਕ insecurity ਤੇ generalization ਜਿਹੀ ਜਾਪਦੀ ਹੈ। ਅਸੀਂ ਆਪਣੇ ਤੋਂ ਅਲੱਗ ਲੋਕ ਵੇਖ ਅਸਹਿਜ ਮਹਿਸੂਸ ਕਰਦੇ ਹਾਂ। ਮੌਜੂਦਾ ਹਾਲਾਤ ਵੇਖ ਲਵੋ। ਕੁਝ ਲੋਕਾਂ ਕਾਰਨ ਮੁਸਲਮਾਨਾਂ ਦੀ ਬਦਨਾਮੀ ਹੋਣਾ ਇਕ ਆਮ ਜਿਹੀ ਗੱਲ ਹੈ ਭਾਵੇ ਉਹ ਜਮਾਤ ਦੇ ਲੋਕਾਂ ਦੀ ਕਰਤੂਤ ਹੋਵੇ ਜਾਂ ਕਸ਼ਮੀਰ ਦੀ।  ਸਾਰੇ ਇਕੋ ਵਰਗੇ ਵਿਖਣ ਲਗ ਜਾਂਦੇ ਹਨ। ਸਿੱਖ ਦੇਸ਼ ਪ੍ਰਤੀ ਘੱਟ ਵਫ਼ਾਦਾਰ ਲਗਦੇ ਨੇ ਕਿਓਂਕਿ ਕੁਝ ਦੂਜੇ ਮੁਲਕਾਂ ਵਿਚ ਜਾ ਕੇ ਖੁਸ਼ ਨੇ।  ਸਾਰੇ ਹਿੰਦੂ ਮਨੂੰਵਾਦੀ ਜਾਪਦੇ ਨੇ ਕਿਓਂਕਿ ਕੁਝ ਲੋਕ ਵਿਤਕਰੇ ਕਰਦੇ ਨੇ।  
ਸਭ ਦੀ ਜੜ੍ਹ ਕੀ ਹੈ? ਜਿਹੜੇ ਕੁਝ ਲੋਕਾਂ ਦੀ ਮੈਂ ਗੱਲ ਕਰ ਰਿਹਾ ਆ ਜੋ ਆਪੋ ਆਪਣੇ ਫਿਰਕੇ ਨੂੰ ਬਦਨਾਮ ਕਰਦੇ ਨੇ ਇਹ ਓਹੀ ਨੇ ਜਿਹੜੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਸਮਝਦੇ ਨੇ।  ਸਮਝਣ ਵੀ ਕਿਓਂ ਨਾ? ਅਸੀਂ ਹੀ ਤਾ ਸਿਖਾਇਆ ਹੈ।  ਬਸ ਉਹ ਥੋੜਾ ਵੱਧ ਮੰਨਦੇ ਨੇ। 
ਹੱਲ ਸ਼ਾਇਦ ਇਹ ਹੈ ਕਿ ਸਾਂਝ ਦਾ ਅਧਾਰ ਸਮਝਿਆ ਜਾਵੇ।  ਅਕਸਰ ਜਿਹੜੇ ਲੋਕ ਸਾਡੇ genetically close ਹੋਣਗੇ ਜਿਵੇ ਕੇ ਸਾਡੇ ਰਿਸ਼ਤੇਦਾਰ, ਸਾਡੀ ਸਟੇਟ ਜਾ ਦੇਸ਼ ਦੇ ਲੋਕ ਉਹ ਸਾਡੇ ਵਰਗੇ alleles carry ਕਰ ਰਹੇ ਨੇ।  ਮਤਲਬ ਓਹਨਾ ਦਾ DNA ਸਾਡੇ ਨਾਲ ਵੱਧ ਮਿਲਦਾ ਹੈ ਬਜਾਏ ਹੋਰਨਾਂ ਦੇ। ਸੋ ਜਰੂਰਤ ਪੈਣ ਤੇ ਅਸੀਂ ਆਪਣਿਆਂ ਦਾ ਵੱਧ ਸਾਥ ਕੁਦਰਤੀ ਹੀ ਦੇਵਾਂਗੇ। ਇਹ ਪ੍ਰਕਿਰਤੀ ਦਾ ਨਿਯਮ ਹੈ। ਜਿਵੇ ਕੋਈ ਵੀ ਜਾਨਵਰ ਆਪਣੇ ਬੱਚਿਆਂ ਨੂੰ ਬਚਾਉਂਦਾ ਹੈ। ਗੱਲ ਓਥੇ ਖਰਾਬ ਹੁੰਦੀ ਹੈ ਜਦੋ ਅਸੀਂ morality ਦਾ ਨਿਰਧਾਰਣ ਵੀ ਇਥੋਂ ਕਰਨ ਲਗ ਜਾਈਏ।  ਜੇ ਕੋਈ ਸਾਡੇ ਵਰਗਾ ਵਿਖਦਾ ਹੈ ਜਾਂ ਸਾਡੀ ਬੋਲੀ ਬੋਲਦਾ ਹੈ ਤਾ ਵਿਸ਼ਵਾਸ ਲਾਇਕ ਹੈ , ਦੂਜੇ ਨਹੀਂ। ਪਰ ਕਿਉਂ? ਚੰਗਾ ਆਦਮੀ ਉਹ ਹੋਵੇਗਾ ਜੋ ਕੇ ਸਰਬਤ ਦਾ ਭਲਾ ਮੰਗੇ। ਇਸ ਨਾਲ਼ ਸਭ ਸਹਿਮਤ ਹਨ। ਪਰ ਜੇ ਕੋਈ ਪੰਜਾਬੀਆਂ ਦਾ ਭਲਾ ਮੰਗੇ ਬਿਹਾਰੀਆਂ ਦਾ ਨਹੀਂ ਤਾ ਉਹ ਸਹੀ ਕਿਵੇਂ ਹੋ ਗਿਆ? 
ਜਿਹੜਾ ਸਾਡੇ ਵੱਧ genetically close ਹੈ ਉਹ ਸਾਡੇ ਵਰਗੀ ਸੋਚ ਰੱਖਦਾ ਹੋਵੇ ਇਹਦੇ chances ਵੱਧ ਨੇ ਕੋਈ ਸ਼ੱਕ ਨਹੀਂ ਕਿਓਂਕਿ ਸਾਡਾ ਆਲਾ ਦੁਆਲਾ ਵੀ ਮਿਲਦਾ ਜੁਲਦਾ ਹੋਵੇਗਾ ਤੇ ਸਾਡੇ gene ਵੀ।  .....ਪਰ ਇਹ ਹਮੇਸ਼ਾ ਸਹੀ ਹੋਵੇ ਜਰੂਰੀ ਨਹੀਂ। ..... ਜਿੰਦਗੀ ਦੇ ਤਜਰਬੇ ਸੋਚ ਨੂੰ ਬਹੁਤ ਬਦਲਦੇ ਨੇ। ਇਕ ਕਿਤਾਬ ਤੇ ਇਨਸਾਨ ਨਾਲ ਮੁਲਾਕਾਤ ਵੀ ਜਿੰਦਗੀ ਦੇ ਪਾਣੀ ਦਾ ਰੁੱਖ ਮੋੜ ਸਕਦੇ ਨੇ। ਹੋ ਸਕਦਾ ਹੈ ਕੋਈ ਤੁਰਕ ਤੁਹਾਡੇ ਵਰਗੀ ਸੋਚ ਦਾ ਮਾਲਿਕ ਤੁਹਾਡੇ ਤਾਏ ਦੇ ਮੁੰਡੇ ਤੋਂ ਵੱਧ ਹੋਵੇ।

ਵੈਸੇ ਸੋਚ ਕੀ ਹੈ ਜੋ ਇਹਨਾਂ ਫਰਕਾਂ ਨੂੰ ਜਨਮ ਦਿੰਦੀ ਹੈ? ਕੀ ਇਹ ਸਾਡੀ ਗੁਲਾਮ ਹੈ ਕਿ ਅਸੀਂ ਇਸਦੇ ਗੁਲਾਮ ਹਾਂ? 
ਜੋ ਸਾਡਾ ਸਰੀਰ ਹੈ ਉਸਦੇ (ਸਣੇ ਸਾਡਾ ਦਿਮਾਗ) ਬਣਨ ਵਿਚ ਤਿੰਨ ਚੀਜਾਂ ਨੇ : ਸਾਡਾ DNA, ਸਾਡਾ ਆਲਾ ਦੁਆਲਾ ਅਤੇ ਇਹਨਾਂ ਦਾ ਆਪਸ ਵਿਚ ਇਕ ਦੂਜੇ ਨੂੰ ਪ੍ਰਭਾਵਿਤ ਕਰਨਾ। ਜੋ ਕੇ ਜਨੇਟਿਕ੍ਸ ਦਾ ਇਕ ਸਿਧਾਂਤ ਵੀ ਹੈ।
ਸਾਡਾ DNA ਵੀ ਤਾਂ ਵੈਸੇ ਵਾਤਾਵਰਨ ਨੇ ਹੀ ਨਿਰਮਿਤ ਤੇ ਨਿਰਧਾਰਿਤ ਕੀਤਾ ਹੈ। ਜੋ ਕੇ ਲੱਖਾਂ ਵਰ੍ਹਿਆਂ ਦੀ evolution ਦਾ ਨਤੀਜਾ ਹੈ। ਫੇਰ ਤਾ ਇਹ ਕੁਦਰਤ ਹੀ ਸਭ ਕੁਝ ਹੈ। ....
ਇਹਦਾ ਮਤਲਬ ਫਰਕ ਵੀ ਚਲਦੇ ਰਹਿਣਗੇ ਤੇ ਝਗੜੇ ਵੀ?
ਸਿਵਾਏ ਇਸਦੇ ਕਿ ਸਭ ਕੁਦਰਤ ਦਾ ਹੀ ਇਕ ਹਿੱਸਾ ਹਨ। 

Saturday, March 28, 2020

ਸ਼ੁਰੂਆਤ

ਪੰਜਾਬੀ + Biology : Punjabiology 
#1 Blog ਦੀ ਸ਼ੁਰੂਆਤ ਕਰਾਂਗਾ ਮਨੁੱਖੀ existential crisis ਤੋਂ ਅਤੇ ਇਹਨੂੰ ਹੱਲ ਕਰਨ ਦੇ ਤਰੀਕੇ ਬਾਰੇ।  
ਸ਼ੁਰੂਆਤ ਤੋਂ ਹੀ ਆਦਮੀ ਦੀ ਚਾਹਤ ਰਹੀ ਹੈ ਚੀਜਾਂ ਨੂੰ ਸਮਝਣ ਦੀ।  ਜਦੋ ਚੀਜਾਂ ਨੂੰ ਆਪਾਂ ਸਮਝ ਲੈਂਦੇ ਹਾਂ ਤਾ ਉਹ predictable ਹੋ ਜਾਂਦੀਆਂ ਨੇ ਤੇ ਅਸੀਂ ਸਹਿਜ ਮਹਿਸੂਸ ਕਰਦੇ ਹਾਂ। ਫਿਰ ਚਾਹੇ ਉਹ ਬ੍ਰਹਮਾ ਸੀ ਜਿਹੜਾ ਕਾਦਰ ਦੀ ਕੁਦਰਤ ਸਮਝਣ ਤੁਰ ਪਿਆ ਜਾਂ ਵਿਗਿਆਨ ਅਨੁਸਾਰ ਉਹ ਪਹਿਲਾ ਆਦਮੀ ਜਿਹੜਾ ਪਹਿਲੀ ਵਾਰੀ ਇਹ ਸੋਚੀ ਬੈਠਾ ਸੀ. ਫੇਰ ਵੇਦਾਂਤ, torah ਜਾਂ ਬਾਈਬਲ ਸਾਰੇ ਈ ਇਸੇ ਗੱਲ ਪਿੱਛੇ ਪਏ ਨੇ। 
ਬਥੇਰੇ ਧਰਮ ਗੁਰੂ , ਵਿਚਾਰਕ ਆਏ ਤੇ ਇਸੇ ਦਾ ਜਵਾਬ ਲੱਭਦੇ ਚਲੇ ਗਏ। ਖ਼ਬਰੇ ਮਿਲਿਆ ਕਿਸੇ ਨੂੰ ਕੇ ਨਹੀਂ ਕਿ ਪਤਾ। ਮਗਰੋਂ ਕਈ ਲੋਕਾਂ ਨੇ ਮਜ੍ਹਬ ਸੰਪਰਦਾ ਬਣਾ ਲਏ ਕੇ ਬਾਈ ਸਾਡਾ ਵਿਸ਼ਲੇਸ਼ਣ ਤੇਰੇ ਵਾਲੇ ਦੇ ਵਿਸ਼ਲੇਸ਼ਣ ਨਾਲੋਂ ਚੰਗਾ ਹੈ।  ਜੇ ਗੱਲ ਵਿਚਾਰਾਂ  ਤਕ ਰਹਿੰਦੀ ਤਾ ਸ਼ਾਇਦ ਇੰਨੇ ਝਗੜੇ ਨਾ ਹੁੰਦੇ ਜੋ ਅੱਜ ਹੋ ਰਹੇ ਨੇ। ਇਕ ਬੜੀ ਅਲੱਗ ਜਿਹੀ ਗੱਲ ਇਹ ਵੀ ਆ ਕੇ ਕੋਰੋਨਾ ਆਇਆ ਤੇ ਸਾਰੇ ਧਰਮਾਂ ਤੋਂ ਉੱਤੇ ਉੱਠ ਖੜ੍ਹੇ ਹੋਏ। ਸ਼ਾਇਦ ਜਦੋ ਅਸੀਂ ਵੱਡੇ ਟੀਚੇ ਵਲ ਵੇਖਣ ਲੱਗ ਜਾਂਦੇ ਆ ਤਾ ਛੋਟੇ ਮੋਟੇ ਝਗੜੇ ਭੁੱਲ ਜਾਂਦੇ ਆ।  ਕਿਓਂਕਿ ਸਾਡੇ ਸਾਰਿਆਂ ਦੇ genes ਖ਼ਤਰੇ ਚ ਆ ਜਾਂਦੇ ਨੇ ਤੇ group selection ਪ੍ਰਬਲ ਹੋ ਜਾਂਦੀ ਹੈ। ਚਲੋ ਥੋੜਾ ਅੱਗੇ ਲੰਘ ਗਿਆ ਸੀ ਮੁੜ ਵਾਪਿਸ ਆਉਂਦੇ ਆ।  
ਵਿਚਾਰ ਵਟਾਂਦਰਾ ਕਰਨ ਦੇ ਵਿਚ ਇਹ ਜਰੂਰੀ ਨਹੀਂ ਕੇ ਤੁਹਾਡਾ ਮੱਤ ਹੀ ਸਵੀਕਾਰ ਕੀਤਾ ਜਾਵੇ ਜਾ ਕੋਈ ਹੋਰ ਵੀ ਕਯੋਂ।  ਹੋ ਸਕਦਾ ਹੈ ਕੇ ਸਾਹਮਣੇ ਵਾਲਾ ਇੰਨਾ convince ਏ ਨਾ ਹੋਇਆ ਹੋਵੇ ਤੁਹਾਡੀ ਗੱਲ ਤੋਂ। ਸ਼ਾਇਦ ਇਹੀ ਚੀਜ ਧਰਮ ਵਿਚ ਹੈ ਨਹੀਂ।  ਸਹਿਣਸ਼ੀਲਤਾ।  
ਮੈਂ ਅਧਿਆਤਮ ਤੇ ਧਰਮ ਨੂੰ ਅੱਡੋ ਅੱਡ ਚੀਜ ਮੰਨਦਾ ਹਾਂ।  ਸ਼ਾਇਦ ਅਧਿਆਤਮ ਕਿਸੇ ਧਰਮ ਨੂੰ ਸ਼ੁਰੂ ਕਾਰਨ ਵਾਲੇ ਉਹ ਲੋਕ ਸਨ ਜਿਹੜੇ ਖੋਜੀ ਸਨ ਤੇ ਧਾਰਮਿਕ ਲੋਕ ਉਹ ਨੇ ਜਿਹੜੇ ਸੋਖੇ ਈ ਮੁਕਤੀ ਤੇ ਸੁਖ ਭਾਲਦੇ ਨੇ। 
ਖੈਰ ਇਹਨਾਂ ਲੋਕ ਤੋਂ ਬਗੈਰ ਕੁਝ ਫਿਲੋਸਫੇਰ ਸਨ ਜਿਹਨਾਂ ਨੇ ਜੀਵਨ ਨੂੰ ਤੇ ਉਸਦੇ ਟੀਚੇ ਨੂੰ ਪਰਿਭਾਸ਼ਿਤ ਕਾਰਨ ਦਾ ਯਤਨ ਕੀਤਾ। Stoic ਫਿਲੋਸਫੀ ਮੈਨੂੰ ਬੜੀ ਚੰਗੀ ਲਗਦੀ ਹੈ ਜਿਹੜੀ ਦੋਵਾਂ ਧਿਰਾਂ ਦੀ ਗੱਲ ਕਰਦੀ ਹੈ। ਕਿਹੜੇ ਧਿਰ? 
ਬਾਈ ਜੀ ਧਿਰ ਤਾ ਦੋ ਏ ਨੇ:
1. ਕਿਸੇ ਰੱਬ ਦੀ ਹੋਂਦ ਨੂੰ ਮੰਨਣ ਵਾਲੇ 
2. ਨਾ ਮੰਨਣ ਵਾਲੇ 
ਤੇ ਇਸੇ ਪ੍ਰਸ਼ਨ ਨੂੰ ਇਕ ਅਲੱਗ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਗਿਆਨ ਨੇ।  ਹੁਣ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕੇ ਵਿਗਿਆਨ ਬੇਹਤਰ ਕਿਵੇਂ ਹੈ।  ਜਿਹੜੀ science ਹੈ ਓਹਨੇ ਇਸ ਚੀਜ ਨੂੰ ਅਧਾਰ ਮਾਣਿਆ ਹੈ ਕੇ ਕਿਸੇ ਚੀਜ ਨੂੰ ਸਾਬਿਤ ਕਰੋ ਜੇ ਕਿਸੇ ਚੀਜ ਨੂੰ ਸਾਬਿਤ ਨਹੀਂ ਕੀਤਾ ਜਾ ਸਕਦਾ ਤਾ ਉਹ ਗ਼ਲਤ ਹੈ।  for example ਜੇ ਆਪਾਂ ਸੋਚਦੇ ਹੈ ਕੇ ਡਾਰ੍ਵਿਨ ਦੀ ਥਿਊਰੀ ਸਹੀ ਹੈ ਤਾ ਹਰ ਇਕ ਸਬੂਤ ਉਸਦੇ ਹੱਕ ਵਿਚ ਹੋਣਾ ਚਾਹੀਦਾ ਹੈ ਤੇ ਜਿਹੜਾ ਸਬੂਤ ਉਸਦੇ ਹੱਕ ਵਿਚ ਨਹੀਂ ਓਹਦੀ explanation ਵੀ ਥਿਊਰੀ ਅਨੁਸਾਰ ਏ ਹੋਵੇ। ਜੇ ਸਿਰਫ ਇਕ ਵੀ organism ਦੀ evolution ਨੂੰ ਇਹ ਸਾਬਿਤ ਨਹੀਂ ਕਰ ਸਕਦਾ ਤਾ ਇਹ ਥਿਊਰੀ ਗ਼ਲਤ ਸਾਬਿਤ ਹੋ ਜਾਵੇਗੀ।  ਪਾਰ ਅਜਿਹਾ ਕਦੀ ਹੋਇਆ ਨਹੀਂ। 
ਸੋ ਜਿਹੜੀ science ਹੈ ਉਸਨੇ ਸ਼ੁਰੂਆਤ ਤਾ ਰੱਬ ਤੋਂ ਕੀਤੀ ਸੀ ਪਾਰ ਹੌਲੀ ਹੌਲੀ ਉਸਤੋਂ ਮੁਨਕਰ ਹੁੰਦੀ ਗਈ। ਜਿਵੇ ਬਹੁਤ ਵਿਗਿਆਨੀਆਂ ਦਾ ਮੰਨਣਾ ਹੈ ਕੇ ਕੁਦਰਤ ਨੂੰ define ਕਰਨ ਤੋਂ ਇਸਦੀ ਸ਼ੁਰੂਆਤ ਹੋਈ ਤੇ ਆਦਮੀ ਨੇ ਕੁਦਰਤ ਦੀਆਂ ਸ਼ਕਤੀਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ।  ਜਿਵੇ ਕੇ ਵੇਦਾਂ ਦੀ ਸ਼ੁਰੂਆਤ ਵੀ ਇਸੇ ਟੋਹ ਹੁੰਦੀ ਹੈ। ਫੇਰ ਗੱਲ ਥੋੜੀ ਗੁੰਝਲਦਾਰ ਹੋਈ ਤੇ ਰੱਬੀ ਤਾਕਤ ਨੂੰ ਜਾਨਣ ਦਾ ਲੋਕਾਂ ਨੂੰ ਸ਼ੌਂਕ ਉਠਿਆ। ਜਾ ਸ਼ਾਇਦ ਬੁੱਧ ਤੇ ਜੈਨ ਵਰਗੇ ਲੋਕਾਂ ਨੇ ਇਹ ਪੁੱਛਿਆ ਕੇ ਰੱਬ ਹੈ ਤਾ ਵਿਖਾਓ। ਇਸੇ ਜਿਗਿਆਸਾ ਲਈ ਅਧਿਆਤਮ ਉਪਜਿਆ। ਅਧਿਆਤਮ ਦਾ ਇਹ ਪੁਰਜ਼ੋਰ ਮੰਨਣਾ ਹੈ ਕੇ ਰੱਬ ਨੇ ਕਿਓਂਕਿ ਸਾਰੀ ਦੁਨੀਆ including ਸਾਡੇ ਬ੍ਰੇਨ ਨੂੰ ਬਣਾਇਆ ਹੈ ਇਹਨੂੰ ਬੁੱਧੀ ਜਰੀਏ ਨਹੀਂ ਸਮਝਿਆ ਜਾ ਸਕਦਾ।  ਇਸ ਲਈ ਉਸਨੂੰ ਮਹਿਸੂਸ ਕਰਨਾ ਪਵੇਗਾ।  ਤੇ ਮਹਿਸੂਸ ਕਰਨ ਦਾ ਮਤਲਬ ਹੈ ਉਸਦੀ ਇਬਾਦਤ ਕਰਨਾ ਜਾ ਉਸਨੂੰ ਇਕ ਪ੍ਰਕਾਰ ਦਾ ਬੁਲਾਵਾ ਭੇਜਣਾ।  ਤਰਕ ਇਹ ਹੈ ਕੇ ਸਾਡੇ ਮਨ ਇੰਨਾ ਪਵਿੱਤਰ ਨਹੀਂ ਜੋ ਰੱਬ ਨੂੰ ਸਮਝ ਸਕੇ।  ਇਸਨੂੰ ਸਾਫ ਕਰਨਾ ਪਵੇਗਾ ਰੱਬ ਨੇ ਨਾਮ ਨਾਲ। ਹੁਣ ਚੱਕਰ ਇਹ ਹੈ ਕੇ ਜਦੋ ਅਸੀਂ ਧਿਆਨ ਵਿਚ ਬੈਠਦੇ ਹਾਂ ਤਾਂ ਸਾਡਾ psychological balance ਵਿਗੜ ਸਕਦਾ ਹੈ ਤੇ ਸਾਨੂੰ ਉਹ ਅਨੁਭਵ ਹੋ ਸਕਦੇ ਹਨ ਜਿਹੜੇ ਅਸਲ ਵਿਚ ਸਿਰਫ਼ ਸਾਡੇ ਦਿਮਾਗ ਦੇ ਭੁਲੇਖੇ ਹੋਣ। ਬੜਾ risky ਜੇਹਾ ਕੰਮ ਹੈ। science ਸਹੀ ਚਲਦੀ ਹੈ।  ਇਹਦੇ according ਜੋ ਚੀਜ ਨੂੰ ਸਬੂਤਾਂ ਅਨੁਸਾਰ ਨਹੀਂ ਸਮਜਾਇਆ ਜਾ ਸਕਦਾ ਉਹ ਬੇਕਾਰ ਹੈ।
ਸੋ ਇਹ ਜੋ ਆਪਣਾ blog ਹੈ ਇਹ science ਦੇ through ਇਹਨਾਂ ਵਿਸ਼ਿਆਂ ਤੇ ਗੱਲ ਕਰੇਗਾ। 

The Greatest Problem and its practical solution – Killing God or Becoming One?

Warning : A half baked thought to seek reviews as I am presently travelling as of today i.e., 28th April 2023 and plan to do so in coming da...