Saturday, March 28, 2020

ਸ਼ੁਰੂਆਤ

ਪੰਜਾਬੀ + Biology : Punjabiology 
#1 Blog ਦੀ ਸ਼ੁਰੂਆਤ ਕਰਾਂਗਾ ਮਨੁੱਖੀ existential crisis ਤੋਂ ਅਤੇ ਇਹਨੂੰ ਹੱਲ ਕਰਨ ਦੇ ਤਰੀਕੇ ਬਾਰੇ।  
ਸ਼ੁਰੂਆਤ ਤੋਂ ਹੀ ਆਦਮੀ ਦੀ ਚਾਹਤ ਰਹੀ ਹੈ ਚੀਜਾਂ ਨੂੰ ਸਮਝਣ ਦੀ।  ਜਦੋ ਚੀਜਾਂ ਨੂੰ ਆਪਾਂ ਸਮਝ ਲੈਂਦੇ ਹਾਂ ਤਾ ਉਹ predictable ਹੋ ਜਾਂਦੀਆਂ ਨੇ ਤੇ ਅਸੀਂ ਸਹਿਜ ਮਹਿਸੂਸ ਕਰਦੇ ਹਾਂ। ਫਿਰ ਚਾਹੇ ਉਹ ਬ੍ਰਹਮਾ ਸੀ ਜਿਹੜਾ ਕਾਦਰ ਦੀ ਕੁਦਰਤ ਸਮਝਣ ਤੁਰ ਪਿਆ ਜਾਂ ਵਿਗਿਆਨ ਅਨੁਸਾਰ ਉਹ ਪਹਿਲਾ ਆਦਮੀ ਜਿਹੜਾ ਪਹਿਲੀ ਵਾਰੀ ਇਹ ਸੋਚੀ ਬੈਠਾ ਸੀ. ਫੇਰ ਵੇਦਾਂਤ, torah ਜਾਂ ਬਾਈਬਲ ਸਾਰੇ ਈ ਇਸੇ ਗੱਲ ਪਿੱਛੇ ਪਏ ਨੇ। 
ਬਥੇਰੇ ਧਰਮ ਗੁਰੂ , ਵਿਚਾਰਕ ਆਏ ਤੇ ਇਸੇ ਦਾ ਜਵਾਬ ਲੱਭਦੇ ਚਲੇ ਗਏ। ਖ਼ਬਰੇ ਮਿਲਿਆ ਕਿਸੇ ਨੂੰ ਕੇ ਨਹੀਂ ਕਿ ਪਤਾ। ਮਗਰੋਂ ਕਈ ਲੋਕਾਂ ਨੇ ਮਜ੍ਹਬ ਸੰਪਰਦਾ ਬਣਾ ਲਏ ਕੇ ਬਾਈ ਸਾਡਾ ਵਿਸ਼ਲੇਸ਼ਣ ਤੇਰੇ ਵਾਲੇ ਦੇ ਵਿਸ਼ਲੇਸ਼ਣ ਨਾਲੋਂ ਚੰਗਾ ਹੈ।  ਜੇ ਗੱਲ ਵਿਚਾਰਾਂ  ਤਕ ਰਹਿੰਦੀ ਤਾ ਸ਼ਾਇਦ ਇੰਨੇ ਝਗੜੇ ਨਾ ਹੁੰਦੇ ਜੋ ਅੱਜ ਹੋ ਰਹੇ ਨੇ। ਇਕ ਬੜੀ ਅਲੱਗ ਜਿਹੀ ਗੱਲ ਇਹ ਵੀ ਆ ਕੇ ਕੋਰੋਨਾ ਆਇਆ ਤੇ ਸਾਰੇ ਧਰਮਾਂ ਤੋਂ ਉੱਤੇ ਉੱਠ ਖੜ੍ਹੇ ਹੋਏ। ਸ਼ਾਇਦ ਜਦੋ ਅਸੀਂ ਵੱਡੇ ਟੀਚੇ ਵਲ ਵੇਖਣ ਲੱਗ ਜਾਂਦੇ ਆ ਤਾ ਛੋਟੇ ਮੋਟੇ ਝਗੜੇ ਭੁੱਲ ਜਾਂਦੇ ਆ।  ਕਿਓਂਕਿ ਸਾਡੇ ਸਾਰਿਆਂ ਦੇ genes ਖ਼ਤਰੇ ਚ ਆ ਜਾਂਦੇ ਨੇ ਤੇ group selection ਪ੍ਰਬਲ ਹੋ ਜਾਂਦੀ ਹੈ। ਚਲੋ ਥੋੜਾ ਅੱਗੇ ਲੰਘ ਗਿਆ ਸੀ ਮੁੜ ਵਾਪਿਸ ਆਉਂਦੇ ਆ।  
ਵਿਚਾਰ ਵਟਾਂਦਰਾ ਕਰਨ ਦੇ ਵਿਚ ਇਹ ਜਰੂਰੀ ਨਹੀਂ ਕੇ ਤੁਹਾਡਾ ਮੱਤ ਹੀ ਸਵੀਕਾਰ ਕੀਤਾ ਜਾਵੇ ਜਾ ਕੋਈ ਹੋਰ ਵੀ ਕਯੋਂ।  ਹੋ ਸਕਦਾ ਹੈ ਕੇ ਸਾਹਮਣੇ ਵਾਲਾ ਇੰਨਾ convince ਏ ਨਾ ਹੋਇਆ ਹੋਵੇ ਤੁਹਾਡੀ ਗੱਲ ਤੋਂ। ਸ਼ਾਇਦ ਇਹੀ ਚੀਜ ਧਰਮ ਵਿਚ ਹੈ ਨਹੀਂ।  ਸਹਿਣਸ਼ੀਲਤਾ।  
ਮੈਂ ਅਧਿਆਤਮ ਤੇ ਧਰਮ ਨੂੰ ਅੱਡੋ ਅੱਡ ਚੀਜ ਮੰਨਦਾ ਹਾਂ।  ਸ਼ਾਇਦ ਅਧਿਆਤਮ ਕਿਸੇ ਧਰਮ ਨੂੰ ਸ਼ੁਰੂ ਕਾਰਨ ਵਾਲੇ ਉਹ ਲੋਕ ਸਨ ਜਿਹੜੇ ਖੋਜੀ ਸਨ ਤੇ ਧਾਰਮਿਕ ਲੋਕ ਉਹ ਨੇ ਜਿਹੜੇ ਸੋਖੇ ਈ ਮੁਕਤੀ ਤੇ ਸੁਖ ਭਾਲਦੇ ਨੇ। 
ਖੈਰ ਇਹਨਾਂ ਲੋਕ ਤੋਂ ਬਗੈਰ ਕੁਝ ਫਿਲੋਸਫੇਰ ਸਨ ਜਿਹਨਾਂ ਨੇ ਜੀਵਨ ਨੂੰ ਤੇ ਉਸਦੇ ਟੀਚੇ ਨੂੰ ਪਰਿਭਾਸ਼ਿਤ ਕਾਰਨ ਦਾ ਯਤਨ ਕੀਤਾ। Stoic ਫਿਲੋਸਫੀ ਮੈਨੂੰ ਬੜੀ ਚੰਗੀ ਲਗਦੀ ਹੈ ਜਿਹੜੀ ਦੋਵਾਂ ਧਿਰਾਂ ਦੀ ਗੱਲ ਕਰਦੀ ਹੈ। ਕਿਹੜੇ ਧਿਰ? 
ਬਾਈ ਜੀ ਧਿਰ ਤਾ ਦੋ ਏ ਨੇ:
1. ਕਿਸੇ ਰੱਬ ਦੀ ਹੋਂਦ ਨੂੰ ਮੰਨਣ ਵਾਲੇ 
2. ਨਾ ਮੰਨਣ ਵਾਲੇ 
ਤੇ ਇਸੇ ਪ੍ਰਸ਼ਨ ਨੂੰ ਇਕ ਅਲੱਗ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਗਿਆਨ ਨੇ।  ਹੁਣ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕੇ ਵਿਗਿਆਨ ਬੇਹਤਰ ਕਿਵੇਂ ਹੈ।  ਜਿਹੜੀ science ਹੈ ਓਹਨੇ ਇਸ ਚੀਜ ਨੂੰ ਅਧਾਰ ਮਾਣਿਆ ਹੈ ਕੇ ਕਿਸੇ ਚੀਜ ਨੂੰ ਸਾਬਿਤ ਕਰੋ ਜੇ ਕਿਸੇ ਚੀਜ ਨੂੰ ਸਾਬਿਤ ਨਹੀਂ ਕੀਤਾ ਜਾ ਸਕਦਾ ਤਾ ਉਹ ਗ਼ਲਤ ਹੈ।  for example ਜੇ ਆਪਾਂ ਸੋਚਦੇ ਹੈ ਕੇ ਡਾਰ੍ਵਿਨ ਦੀ ਥਿਊਰੀ ਸਹੀ ਹੈ ਤਾ ਹਰ ਇਕ ਸਬੂਤ ਉਸਦੇ ਹੱਕ ਵਿਚ ਹੋਣਾ ਚਾਹੀਦਾ ਹੈ ਤੇ ਜਿਹੜਾ ਸਬੂਤ ਉਸਦੇ ਹੱਕ ਵਿਚ ਨਹੀਂ ਓਹਦੀ explanation ਵੀ ਥਿਊਰੀ ਅਨੁਸਾਰ ਏ ਹੋਵੇ। ਜੇ ਸਿਰਫ ਇਕ ਵੀ organism ਦੀ evolution ਨੂੰ ਇਹ ਸਾਬਿਤ ਨਹੀਂ ਕਰ ਸਕਦਾ ਤਾ ਇਹ ਥਿਊਰੀ ਗ਼ਲਤ ਸਾਬਿਤ ਹੋ ਜਾਵੇਗੀ।  ਪਾਰ ਅਜਿਹਾ ਕਦੀ ਹੋਇਆ ਨਹੀਂ। 
ਸੋ ਜਿਹੜੀ science ਹੈ ਉਸਨੇ ਸ਼ੁਰੂਆਤ ਤਾ ਰੱਬ ਤੋਂ ਕੀਤੀ ਸੀ ਪਾਰ ਹੌਲੀ ਹੌਲੀ ਉਸਤੋਂ ਮੁਨਕਰ ਹੁੰਦੀ ਗਈ। ਜਿਵੇ ਬਹੁਤ ਵਿਗਿਆਨੀਆਂ ਦਾ ਮੰਨਣਾ ਹੈ ਕੇ ਕੁਦਰਤ ਨੂੰ define ਕਰਨ ਤੋਂ ਇਸਦੀ ਸ਼ੁਰੂਆਤ ਹੋਈ ਤੇ ਆਦਮੀ ਨੇ ਕੁਦਰਤ ਦੀਆਂ ਸ਼ਕਤੀਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ।  ਜਿਵੇ ਕੇ ਵੇਦਾਂ ਦੀ ਸ਼ੁਰੂਆਤ ਵੀ ਇਸੇ ਟੋਹ ਹੁੰਦੀ ਹੈ। ਫੇਰ ਗੱਲ ਥੋੜੀ ਗੁੰਝਲਦਾਰ ਹੋਈ ਤੇ ਰੱਬੀ ਤਾਕਤ ਨੂੰ ਜਾਨਣ ਦਾ ਲੋਕਾਂ ਨੂੰ ਸ਼ੌਂਕ ਉਠਿਆ। ਜਾ ਸ਼ਾਇਦ ਬੁੱਧ ਤੇ ਜੈਨ ਵਰਗੇ ਲੋਕਾਂ ਨੇ ਇਹ ਪੁੱਛਿਆ ਕੇ ਰੱਬ ਹੈ ਤਾ ਵਿਖਾਓ। ਇਸੇ ਜਿਗਿਆਸਾ ਲਈ ਅਧਿਆਤਮ ਉਪਜਿਆ। ਅਧਿਆਤਮ ਦਾ ਇਹ ਪੁਰਜ਼ੋਰ ਮੰਨਣਾ ਹੈ ਕੇ ਰੱਬ ਨੇ ਕਿਓਂਕਿ ਸਾਰੀ ਦੁਨੀਆ including ਸਾਡੇ ਬ੍ਰੇਨ ਨੂੰ ਬਣਾਇਆ ਹੈ ਇਹਨੂੰ ਬੁੱਧੀ ਜਰੀਏ ਨਹੀਂ ਸਮਝਿਆ ਜਾ ਸਕਦਾ।  ਇਸ ਲਈ ਉਸਨੂੰ ਮਹਿਸੂਸ ਕਰਨਾ ਪਵੇਗਾ।  ਤੇ ਮਹਿਸੂਸ ਕਰਨ ਦਾ ਮਤਲਬ ਹੈ ਉਸਦੀ ਇਬਾਦਤ ਕਰਨਾ ਜਾ ਉਸਨੂੰ ਇਕ ਪ੍ਰਕਾਰ ਦਾ ਬੁਲਾਵਾ ਭੇਜਣਾ।  ਤਰਕ ਇਹ ਹੈ ਕੇ ਸਾਡੇ ਮਨ ਇੰਨਾ ਪਵਿੱਤਰ ਨਹੀਂ ਜੋ ਰੱਬ ਨੂੰ ਸਮਝ ਸਕੇ।  ਇਸਨੂੰ ਸਾਫ ਕਰਨਾ ਪਵੇਗਾ ਰੱਬ ਨੇ ਨਾਮ ਨਾਲ। ਹੁਣ ਚੱਕਰ ਇਹ ਹੈ ਕੇ ਜਦੋ ਅਸੀਂ ਧਿਆਨ ਵਿਚ ਬੈਠਦੇ ਹਾਂ ਤਾਂ ਸਾਡਾ psychological balance ਵਿਗੜ ਸਕਦਾ ਹੈ ਤੇ ਸਾਨੂੰ ਉਹ ਅਨੁਭਵ ਹੋ ਸਕਦੇ ਹਨ ਜਿਹੜੇ ਅਸਲ ਵਿਚ ਸਿਰਫ਼ ਸਾਡੇ ਦਿਮਾਗ ਦੇ ਭੁਲੇਖੇ ਹੋਣ। ਬੜਾ risky ਜੇਹਾ ਕੰਮ ਹੈ। science ਸਹੀ ਚਲਦੀ ਹੈ।  ਇਹਦੇ according ਜੋ ਚੀਜ ਨੂੰ ਸਬੂਤਾਂ ਅਨੁਸਾਰ ਨਹੀਂ ਸਮਜਾਇਆ ਜਾ ਸਕਦਾ ਉਹ ਬੇਕਾਰ ਹੈ।
ਸੋ ਇਹ ਜੋ ਆਪਣਾ blog ਹੈ ਇਹ science ਦੇ through ਇਹਨਾਂ ਵਿਸ਼ਿਆਂ ਤੇ ਗੱਲ ਕਰੇਗਾ। 

The Greatest Problem and its practical solution – Killing God or Becoming One?

Warning : A half baked thought to seek reviews as I am presently travelling as of today i.e., 28th April 2023 and plan to do so in coming da...