Wednesday, April 8, 2020

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ। 730-13

ਸਾਡੀ ਸੱਭਿਅਤਾ ਸਾਡੀ ਬੋਲੀ ਸਾਡਾ ਵਿਰਸਾ ਸਾਡਾ ਪਹਿਰਾਵਾ, ਸਾਡੇ ਲੋਕ, ਸਾਡੀ ਧਰਤੀ।  ਆਖਿਰ ਹੈ ਕਿ ਇਹ ਆਪਣਾਪਨ? ਜਦੋ ਮਨੁੱਖ ਪੈਦਾ ਹੁੰਦਾ ਹੈ ਤਾ ਉਸਨੂੰ ਇਕ ਪਹਿਚਾਣ ਦਿਤੀ ਜਾਂਦੀ ਹੈ।  ਇਕ ਨਾਮ ਜਿਹੜਾ ਕਿ ਉਸਨੂੰ ਬਾਕੀਆਂ ਤੋਂ ਅਲੱਗ ਕਰ ਦਿੰਦਾ ਹੈ, ਫੇਰ ਜਨਮ ਲੈਂਦੀ ਹੈ ਇਕ sense of belonging. ਮੇਰਾ ਪਿੰਡ, ਮੇਰਾ ਸਕੂਲ ਮੇਰੇ ਰਿਸ਼ਤੇਦਾਰ ਤੇ ਬਾਕੀ ..... ਓਪਰੇ ਹੋ ਜਾਂਦੇ ਹਨ ਜਿਹਨਾਂ ਕੋਲ ਜਾਵੋਗੇ ਤਾ ਮਾਉ ਆ ਜਾਊਗਾ।  ਫੇਰ ਇਹੀ ਫਰਕ ਵੱਡੇ ਹੁੰਦੇ-ਹੁੰਦੇ ਧਾਰਮਿਕ ਤੇ ਰਾਜਸਿਕ ਪਹਿਚਾਣ ਵੀ ਬਣ ਜਾਂਦੇ ਨੇ।  ਬਹੁਤ ਵਾਰ ਜਿਸਨੂੰ ਅਸੀਂ ਆਪਣੀ ਨਿੱਜੀ ਵਿਚਾਰਧਾਰਾ ਮੰਨੀ ਬੈਠੇ ਹੁੰਦੇ ਆ ਉਹ ਸਿਰਫ ਇਕ ਸਾਡੇ ਆਲੇ ਦੁਆਲੇ ਦਾ ਪ੍ਰਤੀਬਿੰਬ ਮਾਤਰ ਹੁੰਦਾ ਹੈ ਹੋਰ ਕੁਝ ਨਹੀਂ। ਲੋਕ ਪਤਾ ਨਹੀਂ ਕਿੰਨੀ ਮਾਰਕੁੱਟ ਤੇ ਦਹਿਸ਼ਤਗਰਦੀ ਸਿਰਫ ਇਸੇ ਫਰਕ ਨੂੰ ਅਸਲੀਅਤ ਜਾਣ ਕੇ ਕਰ ਦਿੰਦੇ ਨੇ। ਬਹੁਤ ਸਾਲ ਜਾਂ ਸਾਰੀ ਉਮਰ ਇਹ ਨਫਰਤ ਸੀਨੇ ਅੰਦਰ ਸੁਲਗਦੀ ਰਹਿੰਦੀ ਹੈ ਪਰ ਜਾਂਦੀ ਨਹੀਂ ਜਿੰਨੇ ਮਰਜੀ ਉਪਦੇਸ਼ ਸੁਣੀ ਜਾਈਏ।

ਗੱਲੀ ਜੋਗ ਨਾ ਹੋਈ।  

ਇਹ ਸ਼ਬਦ ਸੁਨ ਕੇ ਕੁਝ ਯਾਦ ਆਉਂਦਾ ਹੈ। ਅਸੀਂ ਵੀ ਬਹੁਤ ਵਾਰ ਅਜਿਹੇ ਫਰਕ ਪਾਲ ਲੈਂਦੇ ਹਾਂ ਕੇ ਆਪਣੀ ਮਿੱਟੀ, ਕੌਮ ਜਾ ਦੇਸ਼ ਲਈ ਵਫ਼ਾਦਾਰੀ ਦੀ ਕਸਵਟੀ ਦੂਸਰੇ ਪ੍ਰਤੀ ਨਫਰਤ ਬਣ ਜਾਂਦੀ ਹੈ।  ਜਿਵੇ ਕੇ ਅਸੀਂ ਅੰਗਰੇਜ਼ ਪ੍ਰਤੀ ਨਫਰਤ ਨੂੰ ਦੇਸ਼ ਭਗਤੀ ਮੰਨ ਲੈਂਦੇ ਹਾਂ।  ਪਾਰ ਜਿਹੜੇ ਲੋਕ ਉਸ ਵੇਲੇ ਸੰਘਰਸ਼ ਕਰ ਰਹੇ ਸੀ ਓਹਨਾ ਨੇ ਕਦੀ ਅਜੇਹੀ ਭਾਵਨਾ ਨਹੀਂ ਰੱਖੀ।  ਫੇਰ ਉਹ ਭਾਵੇਂ ਗਾਂਧੀ ਸੀ ਜਾਂ ਊਧਮ ਸਿੰਘ। ਨਾ ਤਾ ਗਾਂਧੀਜੀ ਸਾਰੇ ਅੰਗਰੇਜਾਂ ਖਿਲਾਫ ਸਨ ਤੇ ਨਾ ਹੀ ਊਧਮ ਸਿੰਘ ਸਾਰੇ ਗੋਰਿਆਂ ਨੂੰ ਮਾਰਨ ਆਇਆ ਸੀ। ਦੋਵੇ ਸੋਚ ਵਿੱਚ ਇਕ ਦੂਜੇ ਦੇ ਉਲਟ ਪ੍ਰਤੀਤ ਹੁੰਦੇ ਨੇ ਪਰ ਇਸ ਗੱਲ ਤੇ ਦੋਵਾਂ ਦੀ ਰਾਏ ਇਕੋ ਜਿਹੀ ਹੈ। ਜਾਲਿਮ ਕਿਸੇ ਵੀ ਜਗ੍ਹਾ ਹੋ ਸਕਦੇ ਨੇ।
ਫਿਰਕਾਪ੍ਰਸਤੀ ਸਿਰਫ ਇਕ insecurity ਤੇ generalization ਜਿਹੀ ਜਾਪਦੀ ਹੈ। ਅਸੀਂ ਆਪਣੇ ਤੋਂ ਅਲੱਗ ਲੋਕ ਵੇਖ ਅਸਹਿਜ ਮਹਿਸੂਸ ਕਰਦੇ ਹਾਂ। ਮੌਜੂਦਾ ਹਾਲਾਤ ਵੇਖ ਲਵੋ। ਕੁਝ ਲੋਕਾਂ ਕਾਰਨ ਮੁਸਲਮਾਨਾਂ ਦੀ ਬਦਨਾਮੀ ਹੋਣਾ ਇਕ ਆਮ ਜਿਹੀ ਗੱਲ ਹੈ ਭਾਵੇ ਉਹ ਜਮਾਤ ਦੇ ਲੋਕਾਂ ਦੀ ਕਰਤੂਤ ਹੋਵੇ ਜਾਂ ਕਸ਼ਮੀਰ ਦੀ।  ਸਾਰੇ ਇਕੋ ਵਰਗੇ ਵਿਖਣ ਲਗ ਜਾਂਦੇ ਹਨ। ਸਿੱਖ ਦੇਸ਼ ਪ੍ਰਤੀ ਘੱਟ ਵਫ਼ਾਦਾਰ ਲਗਦੇ ਨੇ ਕਿਓਂਕਿ ਕੁਝ ਦੂਜੇ ਮੁਲਕਾਂ ਵਿਚ ਜਾ ਕੇ ਖੁਸ਼ ਨੇ।  ਸਾਰੇ ਹਿੰਦੂ ਮਨੂੰਵਾਦੀ ਜਾਪਦੇ ਨੇ ਕਿਓਂਕਿ ਕੁਝ ਲੋਕ ਵਿਤਕਰੇ ਕਰਦੇ ਨੇ।  
ਸਭ ਦੀ ਜੜ੍ਹ ਕੀ ਹੈ? ਜਿਹੜੇ ਕੁਝ ਲੋਕਾਂ ਦੀ ਮੈਂ ਗੱਲ ਕਰ ਰਿਹਾ ਆ ਜੋ ਆਪੋ ਆਪਣੇ ਫਿਰਕੇ ਨੂੰ ਬਦਨਾਮ ਕਰਦੇ ਨੇ ਇਹ ਓਹੀ ਨੇ ਜਿਹੜੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਸਮਝਦੇ ਨੇ।  ਸਮਝਣ ਵੀ ਕਿਓਂ ਨਾ? ਅਸੀਂ ਹੀ ਤਾ ਸਿਖਾਇਆ ਹੈ।  ਬਸ ਉਹ ਥੋੜਾ ਵੱਧ ਮੰਨਦੇ ਨੇ। 
ਹੱਲ ਸ਼ਾਇਦ ਇਹ ਹੈ ਕਿ ਸਾਂਝ ਦਾ ਅਧਾਰ ਸਮਝਿਆ ਜਾਵੇ।  ਅਕਸਰ ਜਿਹੜੇ ਲੋਕ ਸਾਡੇ genetically close ਹੋਣਗੇ ਜਿਵੇ ਕੇ ਸਾਡੇ ਰਿਸ਼ਤੇਦਾਰ, ਸਾਡੀ ਸਟੇਟ ਜਾ ਦੇਸ਼ ਦੇ ਲੋਕ ਉਹ ਸਾਡੇ ਵਰਗੇ alleles carry ਕਰ ਰਹੇ ਨੇ।  ਮਤਲਬ ਓਹਨਾ ਦਾ DNA ਸਾਡੇ ਨਾਲ ਵੱਧ ਮਿਲਦਾ ਹੈ ਬਜਾਏ ਹੋਰਨਾਂ ਦੇ। ਸੋ ਜਰੂਰਤ ਪੈਣ ਤੇ ਅਸੀਂ ਆਪਣਿਆਂ ਦਾ ਵੱਧ ਸਾਥ ਕੁਦਰਤੀ ਹੀ ਦੇਵਾਂਗੇ। ਇਹ ਪ੍ਰਕਿਰਤੀ ਦਾ ਨਿਯਮ ਹੈ। ਜਿਵੇ ਕੋਈ ਵੀ ਜਾਨਵਰ ਆਪਣੇ ਬੱਚਿਆਂ ਨੂੰ ਬਚਾਉਂਦਾ ਹੈ। ਗੱਲ ਓਥੇ ਖਰਾਬ ਹੁੰਦੀ ਹੈ ਜਦੋ ਅਸੀਂ morality ਦਾ ਨਿਰਧਾਰਣ ਵੀ ਇਥੋਂ ਕਰਨ ਲਗ ਜਾਈਏ।  ਜੇ ਕੋਈ ਸਾਡੇ ਵਰਗਾ ਵਿਖਦਾ ਹੈ ਜਾਂ ਸਾਡੀ ਬੋਲੀ ਬੋਲਦਾ ਹੈ ਤਾ ਵਿਸ਼ਵਾਸ ਲਾਇਕ ਹੈ , ਦੂਜੇ ਨਹੀਂ। ਪਰ ਕਿਉਂ? ਚੰਗਾ ਆਦਮੀ ਉਹ ਹੋਵੇਗਾ ਜੋ ਕੇ ਸਰਬਤ ਦਾ ਭਲਾ ਮੰਗੇ। ਇਸ ਨਾਲ਼ ਸਭ ਸਹਿਮਤ ਹਨ। ਪਰ ਜੇ ਕੋਈ ਪੰਜਾਬੀਆਂ ਦਾ ਭਲਾ ਮੰਗੇ ਬਿਹਾਰੀਆਂ ਦਾ ਨਹੀਂ ਤਾ ਉਹ ਸਹੀ ਕਿਵੇਂ ਹੋ ਗਿਆ? 
ਜਿਹੜਾ ਸਾਡੇ ਵੱਧ genetically close ਹੈ ਉਹ ਸਾਡੇ ਵਰਗੀ ਸੋਚ ਰੱਖਦਾ ਹੋਵੇ ਇਹਦੇ chances ਵੱਧ ਨੇ ਕੋਈ ਸ਼ੱਕ ਨਹੀਂ ਕਿਓਂਕਿ ਸਾਡਾ ਆਲਾ ਦੁਆਲਾ ਵੀ ਮਿਲਦਾ ਜੁਲਦਾ ਹੋਵੇਗਾ ਤੇ ਸਾਡੇ gene ਵੀ।  .....ਪਰ ਇਹ ਹਮੇਸ਼ਾ ਸਹੀ ਹੋਵੇ ਜਰੂਰੀ ਨਹੀਂ। ..... ਜਿੰਦਗੀ ਦੇ ਤਜਰਬੇ ਸੋਚ ਨੂੰ ਬਹੁਤ ਬਦਲਦੇ ਨੇ। ਇਕ ਕਿਤਾਬ ਤੇ ਇਨਸਾਨ ਨਾਲ ਮੁਲਾਕਾਤ ਵੀ ਜਿੰਦਗੀ ਦੇ ਪਾਣੀ ਦਾ ਰੁੱਖ ਮੋੜ ਸਕਦੇ ਨੇ। ਹੋ ਸਕਦਾ ਹੈ ਕੋਈ ਤੁਰਕ ਤੁਹਾਡੇ ਵਰਗੀ ਸੋਚ ਦਾ ਮਾਲਿਕ ਤੁਹਾਡੇ ਤਾਏ ਦੇ ਮੁੰਡੇ ਤੋਂ ਵੱਧ ਹੋਵੇ।

ਵੈਸੇ ਸੋਚ ਕੀ ਹੈ ਜੋ ਇਹਨਾਂ ਫਰਕਾਂ ਨੂੰ ਜਨਮ ਦਿੰਦੀ ਹੈ? ਕੀ ਇਹ ਸਾਡੀ ਗੁਲਾਮ ਹੈ ਕਿ ਅਸੀਂ ਇਸਦੇ ਗੁਲਾਮ ਹਾਂ? 
ਜੋ ਸਾਡਾ ਸਰੀਰ ਹੈ ਉਸਦੇ (ਸਣੇ ਸਾਡਾ ਦਿਮਾਗ) ਬਣਨ ਵਿਚ ਤਿੰਨ ਚੀਜਾਂ ਨੇ : ਸਾਡਾ DNA, ਸਾਡਾ ਆਲਾ ਦੁਆਲਾ ਅਤੇ ਇਹਨਾਂ ਦਾ ਆਪਸ ਵਿਚ ਇਕ ਦੂਜੇ ਨੂੰ ਪ੍ਰਭਾਵਿਤ ਕਰਨਾ। ਜੋ ਕੇ ਜਨੇਟਿਕ੍ਸ ਦਾ ਇਕ ਸਿਧਾਂਤ ਵੀ ਹੈ।
ਸਾਡਾ DNA ਵੀ ਤਾਂ ਵੈਸੇ ਵਾਤਾਵਰਨ ਨੇ ਹੀ ਨਿਰਮਿਤ ਤੇ ਨਿਰਧਾਰਿਤ ਕੀਤਾ ਹੈ। ਜੋ ਕੇ ਲੱਖਾਂ ਵਰ੍ਹਿਆਂ ਦੀ evolution ਦਾ ਨਤੀਜਾ ਹੈ। ਫੇਰ ਤਾ ਇਹ ਕੁਦਰਤ ਹੀ ਸਭ ਕੁਝ ਹੈ। ....
ਇਹਦਾ ਮਤਲਬ ਫਰਕ ਵੀ ਚਲਦੇ ਰਹਿਣਗੇ ਤੇ ਝਗੜੇ ਵੀ?
ਸਿਵਾਏ ਇਸਦੇ ਕਿ ਸਭ ਕੁਦਰਤ ਦਾ ਹੀ ਇਕ ਹਿੱਸਾ ਹਨ। 

Fathers' retirement 30/4/2025

Beginning: My father, who retired today, was born into a family of small farm labourers who later turned farmers. His father worked small-t...